ਬਟਾਲਾ : ਤਨਖਾਹਾਂ ਨਾ ਮਿਲਣ ਕਾਰਨ ਸਫ਼ਾਈ ਕਾਮੇ ਹੜਤਾਲ 'ਤੇ..!
4 ਮਹੀਨੇ ਤੋਂ ਨਹੀਂ ਮਿਲ ਰਹੀ ਤਨਖਾਹ, ਸਫਾਈ ਸੇਵਕਾਂ ਨੇ ਲਗਾ ਦਿੱਤਾ ਨਗਰ ਕੌਂਸਲ ਦੇ ਦਫਤਰ ਬਾਹਰ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ, 8 ਮਈ 2024- ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜਾ ਨਾਲ ਇੱਕ ਵਾਰ ਫਿਰ ਤੋਂ ਹੜਤਾਲ ਤੇ ਉਤਰ ਆਏ ਹਨ ਤੇ ਅੱਜ ਸਵੇਰੇ ਹੀ ਸਵੱਛ ਭਾਰਤ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਮਣੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰਦੇ ਆ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਗੱਲਬਾਤ ਦੋਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿੱਛਲੇ 4 ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲੀ। ਸਾਡੇ ਲਈ ਘਰ ਚਲਾਣਾ ਮੁਸ਼ਕਿਲ ਹੋਇਆ ਹੈ। ਅਸੀਂ ਸ਼ਹਿਰ ਦੀ ਸਫ਼ਾਈ ਕਰਦੇ ਹਾਂ ਘਰ ਘਰ ਜਾਕੇ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਦੇ ਹਾਂ। ਸਮੇ ਨਾਲ ਕੰਮ ਤੇ ਆਉਂਦੇ ਹਾਂ।
ਉਹਨਾਂ ਕਿਹਾ ਕਦੇ ਕਿਸੇ ਅਧਿਕਾਰੀ ਨੂੰ ਮਿਲਦੇ ਹਾਂ ਕਦੇ ਕਿਸੇ ਨੂੰ ਮਿਲਦੇ ਹਾਂ ਪਰ ਕੋਈ ਹੱਲ ਨਹੀਂ ਹੋ ਰਿਹਾ। ਸਾਡੇ ਛੋਟੇ ਛੋਟੇ ਬੱਚੇ ਹਨ ਜਿਹ੍ਹਨਾਂ ਦੇ ਸਕੂਲ ਵਿੱਚ ਦਾਖਲੇ ਕਰਵਾਉਣੇ ਹਨ ਪਰ 4 ਮਹੀਨੇ ਬੀਤ ਗਏ ਸਾਨੂੰ ਤਨਖਾਹ ਨਹੀਂ ਮਿਲੀ ਜਦੋ ਤਕ ਸਾਨੂੰ ਤਨਖਾਵਾਂ ਨਹੀਂ ਮਿਲਣ ਗਈਆਂ ਪ੍ਰਦਰਸ਼ਨ ਜਾਰੀ ਰਹੇਗਾ।